ਸਰਕਾਰੀ ਕੰਨਿਆ ਸਕੂਲ ਦਾ ਅੱਠਵੀਂ ਅਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 06 ਮਈ 2024 : ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦਾ ਨਤੀਜਾ ਰਿਹਾ ਸ਼ਾਨਦਾਰ ਇਸ ਸਾਲ ਇਸ ਸਕੂਲ ਦੀਆਂ 37 ਵਿਦਿਆਰਥਣਾ ਅੱਠਵੀਂ ਦੀ ਪ੍ਰੀਖਿਆ ਦਿੱਤੀ ਸੀ ਸਾਰੀਆਂ ਵਿਦਿਆਰਥਣਾ ਵਧੀਆ ਅੰਕ ਲੈ ਕੇ ਪਾਸ ਹੋਈਆਂ | ਇਸ ਸਮੇਂ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਅਤੇ ਲੈਕਚਰਾਰ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਸਕੂਲ ਦੀ ਵਿਦਿਆਰਥਣ ਜਾਨਵੀ ਪੁੱਤਰੀ ਸੁਖਵਿੰਦਰ ਕੁਮਾਰ 576/600 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ, ਮਹਿਕਦੀਪ ਕੌਰ ਪੁੱਤਰੀ ਸੁਲੱਖਣ ਸਿੰਘ 569/600ਦੂਜੇ ਸਥਾਨ ਤੇ ਰਹੀ ਅਤੇ ਧਨੀਸ਼ ਕੁਮਾਰੀ ਪੁੱਤਰੀ ਨਰੇਸ਼ ਪਾਲ 567/600ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ, ਇਸ ਤਰ੍ਹਾਂ ਬਾਕੀ ਵਿਦਿਆਰਥਣਾਂ ਨੇ ਵੀ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਸਾਰੀਆਂ ਵਿਦਿਆਰਥਣਾ ਫਸਟ ਡਿਵੀਜ਼ਨ ਵਿੱਚ ਪਾਸ ਹੋਈਆਂ ਅਤੇ ਇਸ ਤਰ੍ਹਾਂ ਹੀ ਬਾਰਵੀਂ ਕਮਰਸ ਦਾ ਨਤੀਜਾ ਵੀ ਬੜਾ ਸ਼ਾਨਦਾਰ ਰਿਹਾ ਮੀਨਾਕਸ਼ੀ ਸਪੁੱਤਰੀ ਯੋਗਰਾਜ ਨੇ 457/500 ਅੰਕ ਪ੍ਰਾਪਤ ਕਰਕੇਪਹਿਲੀ ਪੁਜੀਸ਼ਨ ਹਾਸਲ ਕੀਤੀ , ਸਿਮਰਨ ਪੁੱਤਰੀ ਸੰਜੀਵ ਕੁਮਾਰ ਨੇ449/500 ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਸਿਮਰਨ ਪੁੱਤਰੀ ਪਰਸ਼ੋਤਮ ਲਾਲ ਨੇ 446/500 ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਅਤੇ ਆਰਟਸ ਗਰੁੱਪ ਵਿੱਚ ਰੁਪਿੰਦਰ ਕੌਰ ਪੁੱਤਰੀ ਸੁਖਵਿੰਦਰ ਕੁਮਾਰ 466/500 ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ, ਹਿਨਾ ਪੁੱਤਰੀ ਸੁਦਾਗਰ ਰਾਮ ਨੇ 461/500, ਜਸਦੀਪ ਕੌਰ ਪੁੱਤਰੀ ਖਜਾਨ ਸਿੰਘ ਨੇ 461/500 ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਨਵਜੋਤ ਰਾਏ ਪੁੱਤਰੀ ਮੋਹਨ ਲਾਲ ਨੇ454/500 ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਇਸ ਤੋਂ ਇਲਾਵਾ ਕਮਰਸ ਦੀਆਂ 23 ਵਿਦਿਆਰਥਣਾਂ ਨੇ80% ਤੋ ਵੱਧ ਅੰਕ ਹਾਸਲ ਕੀਤੇ ਅਤੇ ਆਰਟਸ ਤੀਆਂ ਸਾਰੀਆਂ ਵਿਦਿਆਰਥਣਾਂ ਨੇ ਵੀ ਵਧੀਆ ਅੰਕਾਂ ਨਾਲ ਚੰਗੀ ਕਾਰਗੁਜ਼ਾਰੀ ਦਿਖਾਈ ਇਸ ਮੌਕੇ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਅਤੇ ਸਕੂਲ ਇਨਚਾਰਜ ਜਸਵਿੰਦਰ ਕੌਰ ਨੇ ਵਿਦਿਆਰਥਣਾ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਮਿਹਨਤੀ ਸਟਾਫ ਦੀ ਦੀ ਵੀ ਪ੍ਰਸ਼ੰਸਾ ਕੀਤੀ | ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ ਅਤੇ ਵੱਖ ਵੱਖ ਕਲਾਸਾਂ ਦੇ ਇੰਚਾਰਜ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਕਲਾਸ ਇੰਚਾਰਜ ਨੇ ਵੀ ਵਿਦਿਆਰਥਣਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ| ਇਸ ਮੌਕੇ ਸਕੂਲ ਇਨਚਾਰਜ ਜਸਵਿੰਦਰ ਕੌਰ, ਨਿਰਮਲ ਮਾਹੀ, ਮੱਖਣ ਲਾਲ,ਜਤਿੰਦਰ ਕੁਮਾਰ,ਅਨੀਤਾ ਰਾਣੀ, ਮਨਦੀਪ ਕੌਰ, ਸੀਮਾ ਰਾਣੀ, ਨਵਜੋਤ ਕੌਰ,ਇੰਦਰਜੋਤ ਕੌਰ ਪਰਮਜੀਤ ਕੌਰ, ਪੂਜਾ ਮੈਡਮ ਆਦਿ ਹਾਜ਼ਰ ਸਨ